ਰੱਬ ਵਰਗਾ ਸੀ ਮਾਨ ਜਿਹਨਾਂ ਤੇ,
ਅੱਜ ਧੋਖੇ ਉਹਨਾਂ ਹਜ਼ਾਰ ਕਿੱਤੇ,
ਅੱਸੀਂ ਅਖਾਂ ਮੀਚ ਰਹੇ ਪੂਜਦੇ ਜਿਹਨਾਂ ਨੁੰ,
ਉਹਨਾਂ ਸਾਡੀ ਹੀ ਪੀਠ ਤੇ ਵਾਰ ਕੀਤੇ |
ਜੇ ਗਲਤੀ ਸਾਡੀ ਦੱਸ ਦਿੰਦੇ,
ਅਸੀਂ ਆਪਣੀ ਸਫਾਈ ਦੇ ਜਾਂਦੇ,
ਉਹ ਇੱਕ ਵਾਰ ਹੱਸ ਕੇ ਮੰਗਦੇ ਤਾਂ ਸਹੀ,
ਅੱਸੀਂ ਜਾੱਨ ਦੀ ਬਾਜੀ ਵੀ ਲਾ ਜਾਂਦੇ|
ਅੱਸੀਂ ਕਦੇ ਨਹੀਂ ਸੀ ਗੱਲ ਮੌਡ਼ੀ,
ਬਸ ਹੱਸ ਹੱਸ ਜ਼ੁਲਮ ਸਹਾਰਦੇ ਗਏ,
ਇੱਕ ਯਾਰੀ ਦਾ ਫਰਜ਼ ਨਿਭੌਂਣ ਖਾਤਿਰ,
ਅੱਸੀਂ ਆਪਣੀਆਂ ਇਛਾਵਾਂ ਵੀ ਮਾਰਦੇ ਰਹੇ |
ਪਰ ਬੇਕੱਦਰੇ ਲੋਕਾਂ ਨੇ ਅੱਜ,
ਆਪਣਾ ਰੰਗ ਦਿੱਖਾ ਦਿੱਤਾ,
ਜਿਸ ਨੁੰ ਸੱਮਮਝਿਆ ਸੀ ਯਾਰ ਪੱਕਾ
ਉਹ ਯਾਰ ਹੀ, ਧੋਖਾ ਕਮਾ ਬੈਠਾ|
ਅੱਜ ਲੋਕ ਹੱਸਦੇ, ਗੱਲਾਂ ਕਰਦੇ,
ਇਹ ਕਿ ਕਰ੍ਮ ਕਮਾਇਆ ਤੁੰ,
ਵੀਰ ਵੀਰ ਕਹਿੰਦੇ, ਤੇਰਾ ਮੂੰਹ ਨੀ ਸੀ ਥੱਕਦਾ,
ਅੱਜ ਉਹਨਾਂ ਵੀਰਾਂ ਤੋਂ ਹੀ ਦਗਾ ਖਾਇਆ ਤੁੰ |
ਸੁਣਿਆ ਜੋ ਹੁੰਦਾ, ਚੰਗੇ ਲਈ ਹੁੰਦਾ,
ਇਹ ਸੋਚ ਕੇ ਵੱਕਤ ਲੰਘਾਈ ਦਾ,
ਚੰਗਾ ਹੋਇਆ ਜੋ ਸਮੇਂ ਸਿਰ ਅਖਾਂ ਖੁੱਲ ਗਈਆਂ,
ਨਹੀ ਤਾਂ ਅੰਜਾਮ ਬਹੁਤ ਬੁਰਾ ਹੋਣਾ ਸੀ,
ਇਸ ਤਬਾਹੀ ਦਾ |
ਅੱਸੀਂ ਹੁਣ ਵੀ ਪੁਰਾਣੀ ਯਾਰੀ ਦਾ ਲਿਹਾਜ ਕਰਦੇ,
ਪਰ ਉਹ ਸੋਚਦੇ ਇਹ, ਸਾਡੇ ਤੋਂ ਡਰਦੇ,
ਪਰ ਸਾਡੇ ਲਹੂ ਨੇ ਨਹੀਂ ਸਿਖਾਇਆ,
ਧੋਖਾ ਤੇ ਦਗਾ ਕਮੌਣਾ,
ਨਹੀਂ ਤਾਂ ਅੱਸੀਂ ਵੀ ਚੰਗੀ ਤਰਾਂ ਜਾਣਦੇ,
ਧੌਣ ਤੇ ਗੋੱਡਾ ਰੱਖ, ਵੈਰੀ ਨੂ ਸੱਬਕ ਸਿਖੌਣਾ|
ਪਰ ਸਾਡੇ ਹੱਥ ਚੁਕਿਆ ਤੋਂ, ਪੂਰੀ ਕੌਮ ਨੇ ਸੀ ਬਦਨਾਮ ਹੋਣਾ,
ਅੱਸੀਂ ਨਹੀ ਕਰ ਸੱਕਦੇ ਸੀ, ਇਹਜੀ ਗ਼ਲਤੀ ਭਾਰੀ ਵੇ,
ਅੱਸੀਂ ਤਾਂ ਹੱਥ ਜੋਡ਼ ਕੇ ਤੇ ਸਿਰ ਝੁੱਕਾ ਕੇ ਰਹਿੰਦੇ,
ਕਿਉਂਕਿ ਧਰਤੀ ਛੱਡਣ ਵੇਲੇ,ਹੁੰਦੇ ਸਾਰਿਆਂ ਦੇ ਹੱਥ ਖਾਲੀ ਵੇ |
-------- Dimple Sharma------